ਸਾਡੇ ਬਾਰੇ
Block main
ਪੰਜਾਬ ਸਰਕਾਰ ਨੇ ਬੈਕਫਿੰਕੋ ਦੀ ਸਥਾਪਨਾ ਸਾਲ 1976 ਵਿੱਚ ਰਾਜ ਦੀਆਂ ਪਛੜੀਆਂ ਸ੍ਰੇਣੀਆਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਦੇ ਮਨੋਰਥ ਨਾਲ ਕੀਤੀ ਸੀ| ਇਸ ਕਾਰਪੋਰੇਸਨ ਵਲੋ ਸਵੈ-ਰੋਜਗਾਰ ਸਕੀਮਾਂ ਲਈ ਘੱਟ ਵਿਆਜ ਦਰਾਂ ਤੇ ਕਰਜੇ ਦਿੱਤੇ ਜਾਂਦੇ ਹਨ| ਸਾਲ 1992 ਵਿੱਚ ਭਾਰਤ ਸਰਕਾਰ ਨੇ ਰਾਸਟਰੀ ਪਛੜੀਆਂ ਸ੍ਰੇਣੀਆਂ ਵਿੱਤ ਅਤੇ ਵਿਕਾਸ ਕਾਰਪੋਰੇਸਨ (ਐਨ.ਬੀ.ਸੀ.ਐਫ.ਡੀ.ਸੀ.) ਦੀ ਸਥਾਪਨਾ ਕੀਤੀ ਸੀ, ਜਿਸ ਦੇ ਸਹਿਯੋਗ ਨਾਲ ਪਛੜੀਆਂ ਸ੍ਰੇਣੀਆਂ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ| ਸਾਲ 1995 ਵਿੱਚ ਰਾਸਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸਨ (ਐਨ.ਐਮ.ਡੀ.ਐਫ.ਸੀ.) ਦੀ ਸਥਾਪਨਾ ਉਪਰੰਤ ਘੱਟ ਗਿਣਤੀ ਵਰਗ ( ਸਿੱਖ, ਮੁਸਲਮਾਨ, ਕ੍ਰਿਸਚਿਅਨ, ਪਾਰਸੀ, ਬੋਧੀ ਅਤੇ ਜੈਨੀ) ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਰਾਸਟਰੀ ਕਾਰਪੋਰੇਸਨ ਦੇ ਸਹਿਯੋਗ ਨਾਲ ਸਵੈ-ਰੁਜਗਾਰ ਸਕੀਮਾਂ ਚਲਾਈਆਂ ਜਾ ਰਹੀਆਂ ਹਨ|