A Statutory Undertaking of Punjab Government, Department of Welfare for SCs & BCs

ਬੈਕਫਿੰਕੋ  ਦੇ ਕਰਜਾ ਵੰਡ ਅਤੇ ਟਰੇਨਿੰਗ ਪ੍ਰੋਗਰਾਮ

Block main

ਬੈਕਫਿੰਕੋ  ਦੇ ਕਰਜਾ ਵੰਡ ਅਤੇ ਟਰੇਨਿੰਗ ਪ੍ਰੋਗਰਾਮ

1. ਸਿੱਧਾ ਕਰਜਾ ਸਕੀਮ

ਕਾਰਪੋਰੇਸਨ ਰਾਜ ਦੇ ਘੋਸਿਤ ਪਛੜੇ ਵਰਗ ਅਤੇ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਲੋਕਾਂ ਨੂੰ ਆਪਣੀ ਸੇਅਰ ਕੈਪੀਟਲ ਵਿੱਚੋ ਸਿੱਧਾ ਕਰਜਾ ਸਕੀਮ ਅਧੀਨ 6% ਸਲਾਨਾ ਵਿਆਜ ਦੀ ਦਰ ਤੇ ਕਰਜੇ ਤੇ ਮੁਹੱਈਆਂ ਕਰਵਾਉਦੀ ਹੈ| ਇਹ ਕਰਜੇ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਹਨ, ਜਿਹਨਾਂ ਦੀ ਸਲਾਨਾ ਪ੍ਰਵਾਰਿਕ ਆਮਦਨ ਪੇਡੂ ਅਤੇ ਸਹਿਰੀ ਇਲਾਕਿਆਂ ਵਿੱਚ 100000/- ਰੁਪਏ ਤੱਕ ਹੋਵੇ|

2.ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਸਕੀਮਾਂ ਐਨ.ਬੀ.ਸੀ.ਐਫ.ਡੀ.ਸੀ ਸਕੀਮ :

ਭਾਰਤ ਸਰਕਾਰ ਨੇ ਰਾਸਟਰੀ ਪਛੜੀਆਂ ਸ੍ਰੇਣੀਆਂ ਵਿੱਤ ਅਤੇ ਵਿਕਾਸ ਕਾਰਪੋਰੇਸਨ  (ਐਨ.ਬੀ.ਸੀ.ਐਫ.ਡੀ.ਸੀ.) ਦੀ ਸਥਾਪਨਾ ਦੇਸ ਭਰ ਵਿੱਚ ਪਛੜੀਆਂ ਸ੍ਰੇਣੀਆਂ ਦਾ ਆਰਥਿਕ ਮਿਆਰ ਉਚਾ ਚੁੱਕਣ ਲਈ ਸਾਲ 1992 ਵਿੱਚ ਕੀਤੀ ਸੀ| ਇਹ ਕਾਰਪੋਰੇਸਨ ਰਾਜ ਦੀਆਂ ਪਛੜੀਆਂ ਸ੍ਰੇਣੀਆਂ ਕਾਰਪੋਰੇਸਨਾਂ ਦੇ ਰਾਂਹੀ ਆਪਣੀਆਂ ਸਕੀਮਾਂ ਲਾਗੂ ਕਰਦੀ ਹੈ| ਰਾਸਟਰੀ ਕਾਰਪੋਰੇਸਨ ਸੂਬੇ ਦੀ ਕਾਰਪੋਰੇਸਨ ਨੂੰ ਪ੍ਰੋਜੈਕਟ ਦੀ ਲਾਗਤ ਦਾ 85% ਬਤੌਰ ਟਰਮ ਲੋਨ ਦਿੰਦੀ ਹੈ, 10% ਬਤੌਰ ਮਾਰਜਨ ਮਨੀ ਰਾਜ ਸਰਕਾਰ ਪਾਉਂਦੀ ਹੈ ਅਤੇ ਬਾਕੀ ਦਾ 5% ਲਾਭਪਾਤਰੀ ਪਾਉਂਦਾ ਹੈ| ਇਹ ਕਰਜੇ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਹਨ, ਜਿਹਨਾਂ ਦੀ ਸਲਾਨਾ ਪ੍ਰਵਾਰਿਕ ਆਮਦਨ 300000/-  ਤੱਕ ਹੋਵੇ|   ਐਨ.ਬੀ.ਸੀ.ਐਫ.ਡੀ.ਸੀ ਦੀਆਂ ਗਾਈਡਲਾਈਨਜ ਅਨੁਸਾਰ 50% ਕਰਜੇ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਹਨ, ਜਿਹਨਾਂ ਦੀ ਸਲਾਨਾ ਪ੍ਰਵਾਰਿਕ ਆਮਦਨ 150000/-  ਤੱਕ ਹੋਵੇ | ਐਨ.ਬੀ.ਸੀ.ਐਫ.ਡੀ.ਸੀ ਸਕੀਮ ਅਧੀਨ ਬੈਕਫਿੰਕੋ ਵਲੋ ਹੇਠ ਲਿਖੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ :-

 (i)    ਟਰਮ ਲੋਨ ਸਕੀਮ

       ਐਨ.ਬੀ.ਸੀ.ਐਫ.ਡੀ.ਸੀ. ਟਰਮ ਲੋਨ 3% ਸਲਾਨਾ ਦੀ ਦਰ ਤੇ 5.00 ਲੱਖ ਰੁਪਏ ਤੱਕ ਅਤੇ 10.00 ਲੱਖ ਤੱਕ 5% ਸਲਾਨਾ ਵਿਆਜ ਦੀ ਦਰ ਤੇ ਮੁਹੱਈਆਂ ਕਰਵਾਉਦੀ ਹੈ ਅਤੇ ਬੈਕਫਿੰਕੋ ਅੱਗੋ ਲਾਭਪਾਤਰੀਆਂ ਨੂੰ 6% ਸਲਾਨਾ ਦੀ ਦਰ ਤੇ 5.00 ਲੱਖ ਤੱਕ ਅਤੇ 8% ਵਿਆਜ ਦਰ ਤੇ 10.00 ਲੱਖ ਤੱਕ ਆਪਣੇ 3% ਦੇ ਵਿਆਜ ਮਾਰਜਨ ਨਾਲ ਕਰਜੇ ਵੰਡਦੀ ਹੈ|

(ii)     ਐਜੂਕੇਸਨ ਲੋਨ ਸਕੀਮ

 ਐਨ.ਬੀ.ਸੀ.ਐਫ.ਡੀ.ਸੀ. ਵਲੋਂ ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਲਈ ਪ੍ਰੋਫੈਸਨਲ ਅਤੇ ਟੈਕਨੀਕਲ ਐਜੂਕੇਸਨ ਗਰੈਜੂਏਟ ਅਤੇ ਇਸ ਤੋਂ ਅੱਗੇ ਦੀ ਪੜ੍ਹਾਈ ਕਰਨ ਲਈ ਐਜੂਕੇਸਨ ਲੋਨ ਸਕੀਮ ਤਹਿਤ ਕਰਜੇ ਦਿੱਤੇ  ਜਾਂਦੇ ਹਨ| ਇਸ ਸਕੀਮ ਤਹਿਤ 10.00 ਲੱਖ ਰੁਪਏ ਤੱਕ ਕਰਜਾ ਭਾਰਤ ਵਿੱਚ ਪੜ੍ਹਾਈ ਕਰਨ ਲਈ ਅਤੇ 20.00 ਲੱਖ ਰੁਪਏ ਦੇ ਕਰਜੇ ਵਿਦੇਸ ਵਿੱਚ ਪੜ੍ਹਾਈ ਲਈ 4% ਸਲਾਨਾ  ਵਿਆਜ ਦੀ ਦਰ ਤੇ ਦਿੱਤਾ ਜਾਂਦਾ ਹੈ| ਲੜਕੀਆਂ ਲਈ ਵਿਆਜ ਦਰ 3.5% ਸਲਾਨਾ ਹੈ|  ਕਰਜੇ ਦੀ ਵਾਪਸੀ ਕੋਰਸ ਖਤਮ ਹੋਣ ਤੋਂ 6 ਮਹੀਨੇ ਬਾਦ ਤਿਮਾਹੀ ਕਿਸਤਾਂ ਵਿਚ 5 ਸਾਲਾਂ ਵਿਚ ਕੀਤੀ ਜਾਂਦੀ ਹੈ|

(iii)     ਨਿਊ ਸਵਰਨਿਮਾ ਸਕੀਮ

ਇਹ ਸਕੀਮ ਇਸ ਉਦੇਸ ਨਾਲ ਚਲਾਈ ਜਾ ਰਹੀ ਹੈ ਕਿ ਪਛੜੇ ਵਰਗ ਦੀਆਂ ਔਰਤਾਂ ਵਿੱਚ ਆਤਮ ਨਿਰਭਰਤਾ ਪੈਦਾ ਕਰਕੇ ਸਵੈ-ਰੁਜਗਾਰ ਸਥਾਪਤ ਕਰ ਸਕਣ ਅਤੇ ਸਮਾਜ ਵਿੱਚ ਅੱਗੇ ਵੱਧ ਸਕਣ|  ਇਸ ਸਕੀਮ ਤਹਿਤ 200000/- ਰੁਪਏ ਤੱਕ ਦੇ ਕਰਜੇ 5% ਸਲਾਨਾ ਵਿਆਜ ਦੀ ਦਰ ਤੇ ਦਿੱਤੇ ਜਾਂਦੇ ਹਨ| ਇਸ ਸਕੀਮ ਤਹਿਤ 95% ਹਿੱਸਾ ਬਤੌਰ ਟਰਮ ਲੋਨ ਐਨ.ਬੀ.ਸੀ.ਐਫ.ਡੀ.ਸੀ. ਵੱਲੋ ਦਿੱਤਾ ਜਾਂਦਾ ਹੈ, 5% ਬਤੌਰ ਮਾਰਜਨ ਮਨੀ ਪੰਜਾਬ ਸਟੇਟ ਪਾਉਦੀ ਹੈ ,  ਲਾਭਪਾਤਰੀ ਵੱਲੋ ਕੋਈ ਵੀ ਹਿੱਸਾ ਨਹੀਂ ਪਾਇਆ ਜਾਦਾ| 

(v)     ਮਾਇਕਰੋ ਫਾਇਨਾਂਸਇੰਗ ਸਕੀਮ

 ਇਸ ਸਕੀਮ ਤਹਿਤ ਪਛੜੀਆਂ ਸ੍ਰੇਣੀਆਂ ਦੇ ਗਰੀਬ ਲੋਕਾਂ ਨੂੰ ਛੋਟੇ ਛੋਟੇ ਕਾਰੋਬਾਰਾਂ ਲਈ 100,000/- ਰੁਪਏ ਤੱਕ ਕਰਜਾ 5% ਸਲਾਨਾ ਵਿਆਜ ਦੀ ਦਰ ਤੇ ** ਸੈਲਫ-ਹੈਲਪ-ਗਰੁੱਪ** ਗਠਿਤ ਕਰਕੇ ਦਿੱਤਾ ਜਾਂਦਾ ਹੈ| ਇਸ ਸਕੀਮ ਤਹਿਤ 90% ਹਿੱਸਾ ਬਤੌਰ ਟਰਮ ਲੋਨ ਐਨ.ਬੀ.ਸੀ.ਐਫ.ਡੀ.ਸੀ. ਵੱਲੋ ਦਿੱਤਾ ਜਾਂਦਾ ਹੈ, 5% ਬਤੌਰ ਮਾਰਜਨ ਮਨੀ ਪੰਜਾਬ ਸਟੇਟ ਪਾਉਦੀ ਹੈ ਅਤੇ 5% ਲਾਭਪਾਤਰੀ ਵੱਲੋ ਖੁਦ ਪਾਇਆ ਜਾਦਾ| 

(vi)     ਮਹਿਲਾ ਸਮਰਿਧੀ ਯੌਜਨਾ 

         ਇਸ ਸਕੀਮ ਅਧੀਨ ਪਛੜੀਆਂ ਸ੍ਰੇਣੀਆਂ ਦੀਆਂ ਔਰਤਾਂ ਨੂੰ ਸਵੈ-ਰੁਜਗਾਰ ਸਕੀਮ ਅਧੀਨ ਕਰਜੇ ਦੇਣ ਲਈ ਮਹਿਲਾ ਸਮਰਿਧੀ  ਯੋਜਨਾ ਆਰੰਭ ਕੀਤੀ ਗਈ ਹੈ| ਇਸ ਯੋਜਨਾ ਤਹਿਤ 100,000/- ਰੁਪਏ ਤੱਕ ਕਰਜਾ 4% ਸਲਾਨਾ ਵਿਆਜ ਦੀ ਦਰ ਤੇ ਦਿੱਤਾ ਜਾਂਦਾ ਹੈ| ਇਸ ਸਕੀਮ ਤਹਿਤ ਇਸ ਵਰਗ ਨਾਲ ਸਬੰਧਤ ਕੋਈ ਵੀ ਔਰਤ ਕਿਸੇ  ਵੀ ਸਵੈ-ਰੁਜਗਾਰ ਸਥਾਪਤ ਕਰਨ ਲਈ ਕਰਜਾ ਪ੍ਰਾਪਤ  ਕਰ ਸਕਦੀ ਹੈ| 

3. ਘੱਟ ਗਿਣਤੀ ਵਰਗ ਦੀ ਭਲਾਈ ਲਈ ਸਕੀਮਾਂ :ਐਨ.ਐਮ.ਡੀ.ਐਫ.ਸੀ. ਸਕੀਮ :

ਭਾਰਤ ਸਰਕਾਰ ਨੇ ਸਤੰਬਰ 1994 ਵਿੱਚ ਰਾਸਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸਨ (ਐਨ.ਐਮ.ਡੀ.ਐਫ.ਸੀ.), ਨਵੀ ਦਿੱਲੀ ਦੀ ਸਥਾਪਨਾ ਕੀਤੀ ਸੀ| ਇਸ ਕਾਰਪੋਰੇਸਨ ਨੂੰ ਸਥਾਪਤ ਕਰਨ ਦਾ ਮੁੱਖ ਮੰਤਵ 5 ਘੋਸਿਤ ਘੱਟ ਗਿਣਤੀ ਵਰਗ ਜਿਵੇ ਕਿ ਸਿੱਖ, ਕ੍ਰਿਸਚੀਅਨ, ਮੁਸਲਿਮ, ਪਾਰਸੀ, ਬੋਧੀ ਅਤੇ ਜੈਨ ਵਿਚ ਪਛੜੇ ਵਰਗ ਦਾ ਆਰਥਿਕ ਮਿਆਰ ਉਚਾ ਚੁੱਕਣਾ ਹੈ|ਸਰਕਾਰ ਨੇ ਸਾਲ 1995 ਵਿੱਚ ਬੈਕਫਿੰਕੋ ਨੂੰ ਐਨ.ਐਮ.ਡੀ.ਐਫ.ਸੀ. ਦੇ ਸਹਿਯੋਗ ਨਾਲ ਸਕੀਮਾਂ ਲਾਗੂ ਕਰਨ ਲਈ ਨੋਡਲ ਏਜੰਸੀ ਨਾਮਜਦ ਕੀਤਾ ਸੀ| ਇਹ ਕਰਜੇ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਹਨ, ਜਿਹਨਾਂ ਦੀ ਸਲਾਨਾ ਪ੍ਰਵਾਰਿਕ ਆਮਦਨ ਪੇਡੂ ਇਲਾਕਿਆਂ ਵਿਚ 98000/- ਅਤੇ ਸਹਿਰੀ ਇਲਾਕਿਆਂ ਵਿੱਚ 120000/- ਰੁਪਏ ਤੱਕ ਹੋਵੇ| ਐਨ.ਐਮ.ਡੀ.ਐਫ.ਸੀ ਸਕੀਮ ਅਧੀਨ ਬੈਕਫਿੰਕੋ ਵਲੋ ਹੇਠ ਲਿਖੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ :-

(I) ਟਰਮ ਲੋਨ ਸਕੀਮ
            ਇਸ ਸਕੀਮ ਅਧੀਨ ਐਨ.ਐਮ.ਡੀ.ਐਫ.ਸੀ ਵਲੋ ਪ੍ਰੋਜੈਕਟ ਦੀ ਕੁੱਲ ਲਾਗਤ ਦਾ  90% ਹਿੱਸਾ ਬਤੌਰ ਟਰਮ ਲੋਨ ਦਿੱਤਾ ਜਾਂਦਾ ਹੈ, 10%  ਰਾਜ ਸਰਕਾਰ ਦਾ ਹਿੱਸਾ, 5% ਲਾਭਪਾਤਰੀ ਖੁਦ ਪਾਉਦਾ ਹੈ| ਐਨ.ਐਮ.ਡੀ.ਐਫ.ਸੀ. ਬੈਕਫਿੰਕੋ ਨੂੰ 3% ਸਲਾਨਾ ਦੀ ਦਰ ਤੇ 10.00 ਲੱਖ ਰੁਪਏ ਤੱਕ ਤੇ ਮੁਹੱਈਆਂ ਕਰਵਾਉਦੀ ਹੈ ਅਤੇ ਬੈਕਫਿੰਕੋ ਅੱਗੋ ਲਾਭਪਾਤਰੀਆਂ ਨੂੰ  5-6% ਸਲਾਨਾ  ਵਿਆਜ ਦਰ ਤੇ 5.00 ਲੱਖ ਰੁਪਏ ਤੱਕ ਕਰਜੇ ਵੰਡਦੀ ਹੈ|

(II)    ਐਜੂਕੇਸਨ ਲੋਨ ਸਕੀਮ:
         ਐਨ.ਐਮ.ਡੀ.ਐਫ.ਸੀ.ਵਲੋਂ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਪ੍ਰੋਫੈਸਨਲ ਅਤੇ ਟੈਕਨੀਕਲ ਐਜੂਕੇਸਨ, ਗਰੈਜੂਏਟ ਅਤੇ ਇਸ ਤੋਂ ਅੱਗੇ ਦੀ ਪੜ੍ਹਾਈ ਕਰਨ ਲਈ ਐਜੂਕੇਸਨ ਲੋਨ ਸਕੀਮ ਤਹਿਤ ਕਰਜੇ ਦਿੱਤੇ  ਜਾਂਦੇ ਹਨ|  ਇਸ ਸਕੀਮ ਤਹਿਤ 10.00 ਲੱਖ ਰੁਪਏ ਤੱਕ ਕਰਜਾ ਭਾਰਤ ਵਿੱਚ ਪੜ੍ਹਾਈ ਕਰਨ ਲਈ ਅਤੇ 20.00 ਲੱਖ ਰੁਪਏ ਦੇ ਕਰਜੇ ਵਿਦੇਸ ਵਿੱਚ ਪੜ੍ਹਾਈ ਲਈ 3% ਸਲਾਨਾ  ਵਿਆਜ ਦੀ ਦਰ ਤੇ ਦਿੱਤਾ ਜਾਂਦਾ ਹੈ|  ਘੱਟ ਗਿਣਤੀ ਵਰਗ ਦੇ ਤਹਿਤ ਵੀ ਕਰਜੇ ਦੀ ਵਾਪਸੀ 5 ਸਾਲਾਂ ਵਿਚ ਕੀਤੀ ਜਾਂਦੀ ਹੈ |

(III)     ਮਾਇਕਰੋ ਫਾਇਨਾਂਸਇੰਗ ਸਕੀਮ
               ਇਸ ਸਕੀਮ ਤਹਿਤ ਘੱਟ ਗਿਣਤੀ ਵਰਗ ਦੇ ਗਰੀਬ ਲੋਕਾਂ ਨੂੰ ਛੋਟੇ ਛੋਟੇ ਕਾਰੋਬਾਰਾਂ ਲਈ  20.00 ਲੱਖ ਰੁਪਏ ਤੱਕ ਕਰਜਾ (ਪ੍ਰਤੀ ਮੈਂਬਰ 1.00 ਲੱਖ ਰੁਪਏ ) 7% ਸਲਾਨਾ ਵਿਆਜ ਦੀ ਦਰ ਤੇ ** ਸੈਲਫ-ਹੈਲਪ-ਗਰੁੱਪ** ਗਠਿਤ ਕਰਕੇ ਦਿੱਤਾ ਜਾਂਦਾ ਹੈ|