A Statutory Undertaking of Punjab Government, Department of Welfare for SCs & BCs

ਕਰਜਾ ਲੈਣ ਲਈ ਮੁੱਖ ਯੋਗਤਾਵਾਂ

Block main

 1.   ਪੰਜਾਬ ਦਾ ਪੱਕਾ ਵਸਨੀਕ ਹੋਵੇ|

 2.  ਉਮਰ 18 ਤੋ 55 ਸਾਲ ਤੱਕ ਹੋਣੀ ਚਾਹੀਦੀ ਹੈ|

 3.   ਪੰਜਾਬ ਸਰਕਾਰ ਵਲੋ ਘੋਸਿਤ ਪਛੜੀ ਸ੍ਰੇਣੀ ਜਾਂ ਭਾਰਤ ਸਰਕਾਰ ਵਲੋ ਘੋਸਿਤ ਘੱਟ ਗਿਣਤੀ ਵਰਗ ਨਾਲ ਸਬੰਧ ਰੱਖਦਾ ਹੋਵੇ|

 4.  ਬੈਕਫਿੰਕੌ ਵਲੌ ਉਹਨਾਂ ਬਿਨੈਕਾਰਾਂ ਨੂੰ ਕਰਜੇ ਦਿੱਤੇ ਜਾਂਦੇ ਹਨ ,ਪਛੜਿਆਂ ਸ੍ਰੇਣੀਆਂ ਦੇ ਜਿਹਨਾਂ ਦੀ ਸਾਲਾਨਾ ਪਰਿਵਾਰਕ ਆਮਦਨ 300000/- ਰੁਪਏ ਤਕ ਹੋਵੇ। ਘੱਟ ਗਿਣਤੀ ਵਰਗ ਲਈ ਜਿਹਨਾਂ  ਦੀ ਸਾਲਾਨਾ ਪਰਿਵਾਰਕ ਆਮਦਨ ਪੇਡੂ ਇਲਾਕਿਆਂ ਵਿੱਚ 98000/- ਰੁਪਏ ਅਤੇ ਸਹਿਰੀ ਇਲਾਕਿਆਂ ਵਿੱਚ  120000/- ਰੁਪਏ ਤੋ ਘੱਟ ਹੋਵੇ ਅਤੇ ਇਸ ਤੋ ਇਲਾਵਾ ਹੋਰ ਵੱਧ ਟਾਰਗਟ ਗਰੁੱਪ ਨੂੰ ਕਵਰ ਕਰਨ ਲਈ ਐਨ.ਐਮ.ਡੀ.ਐਫ.ਸੀ. ਸਕੀਮ ਅਧੀਨ ਹੁਣ ਉਹਨਾਂ ਬਿਨੈਕਾਰਾਂ ਨੂੰ ਵੀ ਕਰਜੇ ਮੁਹੱਇਆਂ ਕਰਵਾਏ ਜਾਂਦੇ ਹਨ ਜਿਹਨਾਂ ਦੀ ਸਾਲਾਨਾ ਪਰਿਵਾਰਕ ਆਮਦਨ 6.00/- ਲੱਖ ਰੁਪਏ ਤੱਕ ਹੋਵੇ। ਲੇਕਿਨ ਉਸ ਟਾਰਗਟ ਗਰੁੱਪ  ਪਹਿਲ ਦਿੱਤੀ ਜਾਵੇਗੀ ਜੋ ਕਿ ਗਰੀਬੀ ਰੇਖਾ ਤੋ ਹੇਠਾਂ ਹੋਵੇ | ਆਰਥਿਕ ਤੋਰ ਤੇ ਕਮਜੋਰ ਵਰਗ ਜਿਹਨਾਂ ਦੀ ਸਾਲਾਨਾ ਪਰਿਵਾਰਕ ਆਮਦਨ 100000/- ਰੁਪਏ ਤਕ ਹੋਵੇ।

 5.  ਜੇਕਰ ਕੋਈ ਵਿਅਕਤੀ ਕਰਜਾ ਟੈਕਨੀਕਲ ਕਿੱਤੇ ਲਈ ਲੈਣਾ ਚਾਹੁੰਦਾ ਹੈ ਤਾਂ ਘੱਟੋ ਘੱਟ ਮੈਟ੍ਰਿਕ ਪਾਸ ਹੋਵੇ| ਜਿਹਨਾਂ ਨੇ ਟਰੇਨਿੰਗ ਲਈ ਹੈ, ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ| ਪਿਤਾ ਪੁਰਖੀ ਅਤੇ ਨਾਨ ਟੈਕਨੀਕਲ ਸਕੀਮਾਂ ਲਈ ਇਹ ਸਰਤ ਜਰੂਰੀ ਨਹੀ ਹੈ|