A Statutory Undertaking of Punjab Government, Department of Welfare for SCs & BCs

ਕਰਜਾ ਕਿਵੇਂ ਲੈਣਾ ਹੈ

×

Error message

The text size have not been saved, because your browser do not accept cookies.

Block main

  • ਯੋਗ ਵਿਅਕਤੀ ਆਪਣੇ ਜਿਲੇ ਦੇ ਬੈਕਫਿੰਕੋ ਦੇ ਫੀਲਡ ਦਫਤਰ ਨਾਲ ਸੰਪਰਕ ਕਰਕੇ ਆਪਣਾ ਸਨਾਖਤੀ ਕਰਜਾ ਫਾਰਮ ਭਰ ਕੇ ਦੇਵੇਗਾ|
  • ਪੰਜਾਬ ਸਰਕਾਰ ਵਲੋ ਗਠਿਤ ਜਿਲ੍ਹਾ ਪੱਧਰ ਸਕਰੀਨਿੰਗ ਕਮੇਟੀ ਦੇ ਸਾਹਮਣੇ ਕਮੇਟੀ ਵਲੋ ਨਿਸਚਿਤ ਮਿਤੀ ਨੂੰ ਬੁਲਾਈ ਗਈ ਮੀਟਿੰਗ ਵਿੱਚ ਇੰਟਰਵਿਊ ਲਈ ਪੇਸ ਹੋਵੇਗਾ|
  • ਜਿਲਾ ਪੱਧਰ ਸਕਰੀਨਿੰਗ ਕਮੇਟੀ ਵਲੋ ਇੰਟਰਵਿਊ ਅਤੇ ਸਨਾਖਤੀ ਕਰਜਾ ਫਾਰਮ ਪ੍ਰਵਾਨ ਹੋਣ ਉਪਰੰਤ ਬਿਨੈਕਾਰ ਬੈਕਫਿੰਕੋ ਦੇ ਜਿਲਾ ਫੀਲਡ ਅਫਸਰ ਦੀ ਮੱਦਦ ਨਾਲ ਕਰਜਾ ਕੇਸ ਮੁਕੰਮਲ ਕਰਦਾ ਹੈ ਅਤੇ ਲੋੜੀਦੇ ਕਾਗਜਾਤ ਆਪਣੇ ਕਰਜਾ ਫਾਰਮ ਨਾਲ ਲਗਾ ਕੇ ਬੈਕਫਿੰਕੋ ਜਿਲਾ ਫੀਲਡ ਦਫਤਰ ਵਿੱਚ ਦਿੰਦਾ ਹੈ|
  • ਮੁਕੰਮਲ ਕਰਜਾ ਕੇਸ ਨਾਲ ਲਗਾਏ ਸਾਰੇ ਡਾਕੂਮੈਟਸ ਦੀ ਜਿਲਾ ਪੱਧਰ ਸਕਰੀਨਿੰਗ ਕਮੇਟੀ ਘੋਖ ਕਰਕੇ ਪ੍ਰਵਾਨਗੀ ਲਈ ਮੁੱਖ ਦਫਤਰ ਬੈਕਫਿੰਕੋ ਨੂੰ ਕੇਸ ਦੀ ਸਿਫਾਰਸ ਕਰਦੀ ਹੈ|
  • ਕਰਜਾ ਪ੍ਰਵਾਨ ਹੋਣ ਉਪਰੰਤ ਬਿਨੈਕਾਰ ਬੈਕਫਿੰਕੋ ਦੇ ਹੱਕ ਵਿੱਚ ਗਾਰੰਟੀ ਵਜੋ ਦਿੱਤੀ ਜਾਇਦਾਦ ਦਾ ਸਬੰਧਤ ਤਹਿਸੀਲ ਵਿੱਚ ਜਾ ਕੇ ਰਹਿਣਨਾਮਾ ਕਰਵਾਉਦਾ ਹੈ ਅਤੇ ਫੀਲਡ ਅਫਸਰ ਇਸ ਕੇਸ ਨੂੰ ਮੁੱਖ ਦਫਤਰ ਨੂੰ ਅਦਾਇਗੀ ਲਈ ਭੇਜਦਾ ਹੈ| ਮੁੱਖ ਦਫਤਰ ਵਲੋ ਰਹਿਣਨਾਮੇ ਨੂੰ ਕਾਨੂੰਨੀ ਪੱਖੋ ਸਹੀ ਕਰਾਰ ਦਿੰਦੇ ਹੋਏ ਅਤੇ ਹੋਰ ਲੋੜੀਦੀਆਂ ਸਰਤਾਂ ਮੁਕੰਮਲ ਹੋਣ ਉਪਰੰਤ ਕਰਜੇ ਦੀ ਅਦਾਇਗੀ  ਜਿਲਾ ਪੱਧਰ ਸਕਰੀਨਿੰਗ ਕਮੇਟੀ ਰਾਂਹੀ ਕੀਤੀ ਜਾਂਦੀ ਹੈ|
  • ਬਿਨੈਕਾਰ ਯੂਨਿਟ ਕਾਸਟ ਦੀ ਕੁੱਲ ਲਾਗਤ ਦਾ 5% ਹਿੱਸਾ ਆਪਣੇ ਕੋਲੋ ਪਾਉਦਾ ਹੈ ਅਤੇ ਬਾਕੀ ਦਾ 95% ਕਾਰਪੋਰੇਸਨ ਬਤੌਰ ਕਰਜਾ ਦਿੰਦੀ ਹੈ|
  • ਬਿਨੈਕਾਰ ਵਲੋ ਕਰਜੇ ਦੀ ਯੋਗ ਵਰਤੋ ਤਿੰਨ ਮਹੀਨੇ ਦੇ ਅੰਦਰ ਅੰਦਰ ਕਰਨੀ ਜਰੂਰੀ ਹੈ| ਜੇਕਰ ਬਿਨੈਕਾਰ ਇਹ ਕਰਜਾ ਆਯੋਗ ਵਰਤੋ ਕਰਦਾ ਹੈ ਤਾਂ ਉਸ ਤੋ ਸਾਰਾ ਕਰਜਾ ਸਮੇਤ ਵਿਆਜ ਅਤੇ ਪੈਨੇਲਟੀ (1% ਪ੍ਰਤੀ ਮਹੀਨਾ) ਇੱਕਮੁੱਠ ਵਸੂਲਣ ਲਈ ਕਾਰਪੋਰੇਸਨ ਕਾਰਵਾਈ ਕਰਦੀ ਹੈ|
ਕਰਜੇ ਦੀ ਵਾਪਸੀ  
ਕਰਜਾ ਪੰਜ ਸਾਲਾਂ ਵਿੱਚ 20 ਤਿਮਾਹੀ ਕਿਸਤਾਂ ਵਿੱਚ ਵਾਪਸ ਕੀਤਾ ਜਾਵੇਗਾ| ਕਰਜਾ ਸਮੇ ਸਿਰ ਵਾਪਸ ਨਾ ਕਰਨ ਦੀ ਸੂਰਤ ਵਿੱਚ ਬਕਾਇਆ ਰਹਿੰਦੀ ਰਕਮ ਤੇ 1% ਪ੍ਰਤੀ ਮਹੀਨਾ ਦੀ ਦਰ ਨਾਲ ਦੰਡ ਵਿਆਜ ਵਸੂਲਿਆ ਜਾਵੇਗਾ|
ਬੇਬਾਕੀ ਸਰਟੀਫਿਕੇਟ  
ਬੇਬਾਕੀ ਸਰਟੀਫਿਕੇਟ ਲਾਭਪਾਤਰੀ ਵਲੋਂ ਕਾਰਪੋਰੇਸਨ ਦੀਆਂ ਸਾਰੀਆ ਦੇਣਦਾਰੀਆ (ਮੂਲ, ਵਿਆਜ , ਜੁਰਮਾਨਾ) ਦੀ ਅਦਾਇਗੀ ਤੋ ਬਾਦ ਦਿਆ ਜਾਂਦਾ ਹੈ।